ǸԹ

Skip to main content
ਸੇਧ

ਸਵੀਅਰ ਸਕੈਲੇਟਲ ਡਿਸਪਲੇਜ਼ੀਆ (ਹੱਡੀਆਂ ਦੀ ਬਣਤਰ ਸਬੰਧੀ ਗੰਭੀਰ ਬਿਮਾਰੀ): ਮਾਪਿਆਂ ਲਈ ਜਾਣਕਾਰੀ (Punjabi)

ਅੱਪਡੇਟ ਕੀਤਾ 9 ਜੁਲਾਈ 2026

Applies to England

ਤੁਸੀਂ ਇਹ ਜਾਣਕਾਰੀ ਇਸ ਲਈ ਪੜ੍ਹ ਰਹੇ ਹੋ ਕਿਉਂਕਿ ਤੁਹਾਡੇ 20-ਹਫ਼ਤੇ ਦੇ ਸਕ੍ਰੀਨਿੰਗ ਸਕੈਨਤੋਂ ਬਾਅਦ ਇਹ ਸ਼ੱਕ ਕੀਤਾ ਜਾਂਦਾ ਹੈ ਕਿ ਤੁਹਾਡੇ ਬੱਚੇ ਨੂੰ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਦੀ ਸਮੱਸਿਆ ਹੈ।

ਇਹ ਜਾਣਕਾਰੀ ਤੁਹਾਡੀ ਅਤੇ ਤੁਹਾਡੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਤੁਹਾਡੀ ਅਤੇ ਤੁਹਾਡੇ ਬੱਚੇ ਦੀ ਦੇਖਭਾਲ ਦੇ ਅਗਲੇ ਪੜਾਵਾਂ ਬਾਰੇ ਵਿਸਥਾਰਪੂਰਨ ਢੰਗ ਨਾਲ ਗੱਲ ਕਰਨ ਵਿੱਚ ਮਦਦ ਕਰਦੀ ਹੈ।  ਇਸ ਜਾਣਕਾਰੀ ਨਾਲ ਸਿਹਤ-ਪੇਸ਼ੇਵਰਾਂ ਨਾਲ ਤੁਹਾਡੀਆਂ ਚਰਚਾਵਾਂ ਲਈ ਸਹਾਇਤਾ ਮਿਲਣੀ ਚਾਹੀਦੀ ਹੈ, ਪਰ ਇਹ ਇਸ ਦਾ ਬਦਲ ਨਹੀਂ ਬਣਨੀ ਚਾਹੀਦੀ।

ਇਸ ਬਾਰੇ ਪਤਾ ਲੱਗਣਾ ਮੁਸ਼ਕਿਲ ਭਰਿਆ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਉਮੀਦ ਅਨੁਸਾਰ ਵਿਕਾਸ ਨਹੀਂ ਕਰ ਰਿਹਾ ਹੋ ਸਕਦਾ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਨਹੀਂ ਹੋ।

ਅਸੀਂ ਤੁਹਾਨੂੰ ਇੱਕ ਵਿਸ਼ੇਸ਼ੱਗ (ਮਾਹਰ) ਟੀਮ ਕੋਲ ਭੇਜਾਂਗੇ ਜੋ:

  • ਤੁਹਾਡੇ ਬੱਚੇ ਦੀ ਸਿਹਤ-ਸਮੱਸਿਆ ਬਾਰੇ ਜ਼ਿਆਦਾ ਜਾਣਕਾਰੀ ਪ੍ਰਦਾਨ ਕਰੇਗੀ
  • ਤੁਹਾਡੇ ਕਿਸੇ ਵੀ ਸਵਾਲ ‘ਤੇ ਵਿਸਥਾਰ ਨਾਲ ਗੱਲ ਕਰੇਗੀ
  • ਅਗਲੇ ਕਦਮਾਂ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰੇਗੀ

ਸਵੀਅਰ ਸਕੈਲੇਟਲ ਡਿਸਪਲੇਜ਼ੀਆ ਬਾਰੇ

ਸਕੈਲੇਟਲ ਡਿਸਪਲੇਜ਼ੀਆ ਅਜਿਹੀਆਂ ਸਿਹਤ-ਸਮੱਸਿਆਵਾਂ ਦਾ ਇੱਕ ਸਮੂਹ ਹੈ ਜਿਸ ਵਿੱਚ ਬੱਚੇ ਦੀਆਂ ਹੱਡੀਆਂ ਦਾ ਅਣਕਿਆਸਾ ਵਾਧਾ ਅਤੇ ਵਿਕਾਸ ਸ਼ਾਮਲ ਹੁੰਦਾ ਹੈ।

ਸਕੈਲੇਟਲ ਡਿਸਪਲੇਜ਼ੀਆ ਦੀਆਂ ਕਈ ਵੱਖ-ਵੱਖ ਕਿਸਮਾਂ ਹਨ। ਕੁਝ ਕਿਸਮਾਂ ਦੂਜਿਆਂ ਨਾਲੋਂ ਵਧੇਰੇ ਗੰਭੀਰ ਹਨ। ਸਵੀਅਰ ਸਕੈਲੇਟਲ ਡਿਸਪਲੇਜ਼ੀਆ ਇਨ੍ਹਾਂ ਸਿਹਤ-ਸਮੱਸਿਆਵਾਂ ਦੀਆਂ ਸਭ ਤੋਂ ਗੰਭੀਰ ਕਿਸਮਾਂ ਹਨ।

ਜੇਕਰ ਤੁਹਾਡੇ ਬੱਚੇ ਨੂੰ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹੈ, ਤਾਂ ਹੱਡੀਆਂ ਦਾ ਵਿਕਾਸ ਬਹੁਤ ਸੀਮਤ ਹੁੰਦਾ ਹੈ ਅਤੇ ਛਾਤੀ (ਪਸਲੀਆਂ) ਵਿੱਚ ਹੱਡੀਆਂ ਸਹੀ ਢੰਗ ਨਾਲ ਨਹੀਂ ਵਧ ਸਕਦੀਆਂ। ਇਸ ਦਾ ਅਰਥ ਹੈ ਕਿ ਫੇਫੜੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕਦੇ ਕਿਉਂਕਿ ਛਾਤੀ ਬਹੁਤ ਛੋਟੀ ਹੁੰਦੀ ਹੈ। ਬਦਕਿਸਮਤੀ ਨਾਲ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਪੀੜਤ ਜ਼ਿਆਦਾਤਰ ਬੱਚੇ ਮ੍ਰਿਤ ਪੈਦਾ ਹੋਣਗੇ ਜਾਂ ਜਨਮ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਮੌਤ ਹੋ ਜਾਵੇਗੀ। ਸਵੀਅਰ ਸਕੈਲੇਟਲ ਡਿਸਪਲੇਜ਼ੀਆ ਨੂੰ ਰੋਕਣ ਜਾਂ ਠੀਕ ਕਰਨ ਦਾ ਕੋਈ ਤਰੀਕਾ ਨਹੀਂ ਹੈ।

ਕਾਰਨ

ਸਾਨੂੰ ਇਸ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ ਕਿ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਦਾ ਕੀ ਕਾਰਨ ਹੈ।  ਇਹ ਤੁਹਾਡੇ ਵੱਲੋਂ ਕੀਤੇ ਜਾਂ ਨਾ ਕੀਤੇ ਗਏ ਕਿਸੇ ਵੀ ਕੰਮ ਕਾਰਨ ਨਹੀਂ ਹੁੰਦਾ।  ਇਹ ਕਈ ਵਾਰ ਹੋਰ ਡਾਕਟਰੀ ਸਿਹਤ-ਸਮੱਸਿਆਵਾਂ ਨਾਲ ਜੁੜਿਆ ਹੁੰਦਾ ਹੈ, ਜਿਵੇਂ ਕਿ ਜੋ ਤੁਹਾਡੇ ਬੱਚੇ ਦੇ ਕ੍ਰੋਮੋਸੋਮ (ਅਨੁਵੰਸ਼ਕ ਜਾਣਕਾਰੀ) ਨੂੰ ਪ੍ਰਭਾਵਿਤ ਕਰਦੀਆਂ ਹਨ।  ਤੁਸੀਂ ਇੱਕ ਮਾਹਰ ਟੀਮ ਨਾਲ ਆਪਣੇ ਵਿਅਕਤੀਗਤ ਹਾਲਾਤਾਂ ਬਾਰੇ ਚਰਚਾ ਕਰ ਸਕੋਗੇ।

ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹਰੇਕ 10,000 (0.01%) ਵਿੱਚੋਂ ਲਗਭਗ ਇੱਕ ਬੱਚੇ ਵਿੱਚ ਹੁੰਦਾ ਹੈ।

ਅਸੀਂ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਬਾਰੇ ਕਿਵੇਂ ਪਤਾ ਲਗਾਉਂਦੇ ਹਾਂ

ਅਸੀਂ 20-ਹਫ਼ਤੇ ਦੇ ਸਕ੍ਰੀਨਿੰਗ ਸਕੈਨ (ਗਰਭ ਅਵਸਥਾ ਦੇ 18+0 ਅਤੇ 20+6 ਹਫ਼ਤਿਆਂ ਦੇ ਵਿਚਕਾਰ) ‘ਤੇ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਲਈ ਜਾਂਚ ਕਰਦੇ ਹਾਂ। ਕਈ ਵਾਰ ਇਹ ਸਿਹਤ-ਸਮੱਸਿਆਵਾਂ ਸ਼ੁਰੂਆਤੀ ਸਕੈਨ ਦੌਰਾਨ ਦਿਖਾਈ ਦੇ ਸਕਦੀਆਂ ਹਨ, ਆਮ ਤੌਰ ‘ਤੇ ਗਰਭ ਅਵਸਥਾ ਦੇ 12 ਹਫ਼ਤਿਆਂ ਦੇ ਆਸਪਾਸ।

ਫਾਲੋ-ਅੱਪ ਟੈਸਟ ਅਤੇ ਅਪੌਇੰਟਮੈਂਟਾਂ

ਕਿਉਂਕਿ 20-ਹਫ਼ਤੇ ਦੇ ਸਕ੍ਰੀਨਿੰਗ ਸਕੈਨ ਦੇ ਨਤੀਜੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹੋ ਸਕਦਾ ਹੈ, ਇਸ ਲਈ ਅਸੀਂ ਤੁਹਾਨੂੰ ਮਾਹਰਾਂ ਦੀ ਇੱਕ ਵਿਸ਼ੇਸ਼ੱਗ ਟੀਮ ਕੋਲ ਭੇਜਾਂਗੇ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਦੀ ਦੇਖਭਾਲ ਕਰਨ ਦੀ ਮਹਾਰਤ ਹੁੰਦੀ ਹੈ।  ਉਹ ਉਸ ਹਸਪਤਾਲ ਵਿੱਚ ਹੋ ਸਕਦੇ ਹਨ ਜਿੱਥੇ ਤੁਸੀਂ ਵਰਤਮਾਨ ਸਮੇਂ ਜਣੇਪੇ ਤੋਂ ਪਹਿਲਾਂ ਵਾਲੀ ਦੇਖਭਾਲ ਪ੍ਰਾਪਤ ਕਰ ਰਹੇ ਹੋ, ਜਾਂ ਅਜਿਹਾ ਕਿਸੇ ਵੱਖਰੇ ਹਸਪਤਾਲ ਵਿੱਚ ਹੋ ਸਕਦਾ ਹੈ।

ਵਿਸ਼ੇਸ਼ੱਗ ਟੀਮ ਤੁਹਾਨੂੰ ਹੋਰ ਸਕੈਨਾਂ ਅਤੇ ਵਧੀਕ ਟੈਸਟਾਂ ਦੀ ਪੇਸ਼ਕਸ਼ ਕਰੇਗੀ, ਜਿਵੇਂ ਕਿ ਕੋਰੀਓਨਿਕ ਵਿਲਸ ਸੈਂਪਲਿੰਗ (ਸੀ.ਵੀ.ਐੱਸ.) ਜਾਂ ਐਮਨੀਓਸੈਂਟੇਸਿਸ, ਜੋ ਇਹ ਪੁਸ਼ਟੀ ਕਰਨਗੇ ਕਿ ਕੀ ਤੁਹਾਡੇ ਬੱਚੇ ਨੂੰ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹੈ ਅਤੇ ਇਸ ਦਾ ਕੀ ਅਰਥ ਹੋ ਸਕਦਾ ਹੈ। ਤੁਹਾਨੂੰ ਇੱਕ ਜੈਨੇਟਿਕਸ ਟੀਮ ਕੋਲ ਵੀ ਭੇਜਿਆ ਜਾ ਸਕਦਾ ਹੈ ਅਤੇ ਇਹ ਪਤਾ ਲਗਾਉਣ ਲਈ ਹੋਰ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਕਿ ਤੁਹਾਡੇ ਬੱਚੇ ਨੂੰ ਕਿਸ ਕਿਸਮ ਦਾ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹੈ। ਆਮ ਤੌਰ ‘ਤੇ, ਸਹੀ ਡਾਇਗਨੋਸਿਜ਼ (ਰੋਗ-ਪੁਸ਼ਟੀ) ਜੈਨੇਟਿਕ ਟੈਸਟਿੰਗ, ਐਕਸ-ਰੇਜ਼ ਅਤੇ ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ ਇੱਕ ਵਿਸਤ੍ਰਿਤ ਜਾਂਚ ਰਾਹੀਂ ਕੀਤਾ ਜਾਂਦਾ ਹੈ।

ਵਿਸ਼ੇਸ਼ੱਗ ਟੀਮ ਨੂੰ ਮਿਲਣ ਤੋਂ ਪਹਿਲਾਂ ਅਜਿਹਾ ਕੋਈ ਵੀ ਸਵਾਲ ਲਿਖਣਾ ਲਾਭਦਾਇਕ ਹੋ ਸਕਦਾ ਹੈ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ।

ਨਤ੶ਜਾ

ਸਵੀਅਰ ਸਕੈਲੇਟਲ ਡਿਸਪਲੇਜ਼ੀਆ ਦਾ ਕੋਈ ਇਲਾਜ ਨਹੀਂ ਹੈ। ਬਦਕਿਸਮਤੀ ਨਾਲ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਪੀੜਤ ਜ਼ਿਆਦਾਤਰ ਬੱਚੇ ਮ੍ਰਿਤ ਪੈਦਾ ਹੋਣਗੇ ਜਾਂ ਜਨਮ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਮੌਤ ਹੋ ਜਾਵੇਗੀ। ਇਹ ਇਸ ਲਈ ਹੈ ਕਿਉਂਕਿ ਉਹ ਸਹੀ ਢੰਗ ਨਾਲ ਵਿਕਸਤ ਫੇਫੜਿਆਂ ਤੋਂ ਬਿਨਾਂ ਜੀਉਂਦੇ ਨਹੀਂ ਰਹਿ ਸਕਦੇ। 

ਅਗਲੇ ਕਦਮ ਅਤੇ ਵਿਕਲਪ

ਜੇਕਰ ਇਹ ਪੁਸ਼ਟੀ ਹੋ ​​ਜਾਂਦੀ ਹੈ ਕਿ ਤੁਹਾਡੇ ਬੱਚੇ ਨੂੰ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹੈ, ਤਾਂ ਤੁਸੀਂ ਆਪਣੀ ਗਰਭ ਅਵਸਥਾ ਦੌਰਾਨ ਆਪਣੀ ਦੇਖਭਾਲ ਕਰਨ ਵਾਲੀ ਮਾਹਰ ਟੀਮ ਨਾਲ ਆਪਣੇ ਬੱਚੇ ਦੀ ਸਿਹਤ-ਸਮੱਸਿਆ ਅਤੇ ਇਸ ਬਾਰੇ ਗੱਲ ਕਰ ਸਕਦੇ ਹੋ ਕਿ ਇਸ ਦਾ ਕੀ ਅਰਥ ਹੋ ਸਕਦਾ ਹੈ।  ਟੀਮ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰੇਗੀ ਤਾਂ ਜੋ ਤੁਸੀਂ ਆਪਣੇ ਗਰਭ ਅਵਸਥਾ ਦੇ ਵਿਕਲਪਾਂ ਬਾਰੇ ਇੱਕ ਵਿਅਕਤੀਗਤ ਸੂਚਿਤ ਚੋਣ ਕਰ ਸਕੋ। ਇਨ੍ਹਾਂ ਵਿੱਚ ਜਾਂ ਤਾਂ ਆਪਣੀ ਗਰਭ ਅਵਸਥਾ ਨੂੰ ਜਾਰੀ ਰੱਖਣਾ ਜਾਂ ਆਪਣੀ ਗਰਭ ਅਵਸਥਾ ਨੂੰ ਖਤਮ ਕਰਨਾ ਸ਼ਾਮਲ ਹੈ।

ਤੁਸੀਂ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਬਾਰੇ ਹੋਰ ਜਾਣਨ ਦੇ ਇੱਛੁਕ ਹੋ ਸਕਦੇ ਹੋ।  ਇਸ ਸਥਿਤੀ ਵਿੱਚ ਮਾਪਿਆਂ ਦੀ ਮਦਦ ਕਰਨ ਦਾ ਤਜ਼ਰਬਾ ਰੱਖਣ ਵਾਲੇ ਸਹਾਇਤਾ ਸੰਗਠਨ ਨਾਲ ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।

ਜੇਕਰ ਤੁਸੀਂ ਆਪਣੀ ਗਰਭ ਅਵਸਥਾ ਜਾਰੀ ਰੱਖਣ ਦਾ ਫ਼ੈਸਲਾ ਕਰਦੇ ਹੋ, ਤਾਂ ਮਾਹਰ ਟੀਮ ਤੁਹਾਡੀ ਦੇਖਭਾਲ ਦੀ ਯੋਜਨਾ ਬਣਾਉਣ ਲਈ ਤੁਹਾਡੀ ਮਦਦ ਕਰੇਗੀ। ਉਹ ਤੁਹਾਡੇ ਨਾਲ ਇਸ ਬਾਰੇ ਚਰਚਾ ਕਰਨਗੇ ਕਿ ਤੁਸੀਂ ਜਨਮ ਤੋਂ ਬਾਅਦ ਆਪਣੇ ਬੱਚੇ ਦੀ ਦੇਖਭਾਲ ਕਿਵੇਂ ਕਰਵਾਉਣੀ ਚਾਹੁੰਦੇ ਹੋ।  ਤੁਹਾਡੇ ਬੱਚੇ ਦੇ ਖਾਸ ਲੱਛਣਾਂ ‘ਤੇ ਨਿਰਭਰ ਕਰਦੇ ਹੋਏ, ਸੁਖਦਾਈ (ਦਰਦ-ਨਿਵਾਰਕ) ਦੇਖਭਾਲ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਬੱਚਿਆਂ ਦੀ ਸੁਖਦਾਈ ਦੇਖਭਾਲ ਜ਼ਿੰਦਗੀ ਨੂੰ ਸੀਮਤ ਕਰਨ ਵਾਲੀ ਸਿਹਤ-ਸਮੱਸਿਆ ਤੋਂ ਪ੍ਰਭਾਵਿਤ ਹਰੇਕ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਜ਼ਿੰਦਗੀ ਦੀ ਸੰਭਵ ਹੱਦ ਤੱਕ ਸਭ ਤੋਂ ਵਧੀਆ ਗੁਣਵੱਤਾ ਅਤੇ ਦੇਖਭਾਲ ਨੂੰ ਉਤਸ਼ਾਹਿਤ ਕਰਨ ਬਾਰੇ ਹੈ।

ਜੇਕਰ ਤੁਸੀਂ ਆਪਣੀ ਗਰਭ ਅਵਸਥਾ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿੱਚ ਕੀ ਸ਼ਾਮਲ ਹੁੰਦਾ ਹੈ ਅਤੇ ਤੁਹਾਡੀ ਸਹਾਇਤਾ ਕਿਵੇਂ ਕੀਤੀ ਜਾਵੇਗੀ। ਤੁਹਾਨੂੰ ਇਹ ਚੋਣ ਕਰਨ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ ਕਿ ਆਪਣੀ ਗਰਭ ਅਵਸਥਾ ਨੂੰ ਕਿੱਥੇ ਅਤੇ ਕਿਵੇਂ ਖਤਮ ਕਰਨਾ ਹੈ ਅਤੇ ਅਜਿਹੀ ਸਹਾਇਤਾ ਮਿਲਣੀ ਚਾਹੀਦੀ ਹੈ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਵਿਅਕਤੀਗਤ ਹੁੰਦੀ ਹੈ।

ਜੇਕਰ ਤੁਸੀਂ ਆਪਣੇ ਬੱਚੇ ਦੀਆਂ ਕੁਝ ਯਾਦਾਂ ਸੰਜੋਣਾ ਚਾਹੁੰਦੇ ਹੋ, ਤਾਂ ਸਟਾਫ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਜਿਹਾ ਕਰਨ ਵਿੱਚ ਮਦਦ ਦੀ ਪੇਸ਼ਕਸ਼ ਕਰੇਗਾ।

ਸਿਰਫ਼ ਤੁਸੀਂ ਹੀ ਜਾਣਦੇ ਹੋ ਕਿ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵਧੀਆ ਫ਼ੈਸਲਾ ਕੀ ਹੈ। ਤੁਸੀਂ ਜੋ ਵੀ ਫ਼ੈਸਲਾ ਲੈਂਦੇ ਹੋ, ਤੁਹਾਡੇ ਸਿਹਤ ਸੰਭਾਲ ਪੇਸ਼ੇਵਰ ਤੁਹਾਡਾ ਸਾਥ ਦੇਣਗੇ।

ਭਵਿੱਖ ਦੀਆਂ ਗਰਭ ਅਵਸਥਾਵਾਂ

ਤੁਹਾਡੇ ਬੱਚੇ ਦੀ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਦੀ ਕਿਸਮ ‘ਤੇ ਨਿਰਭਰ ਕਰਦੇ ਹੋਏ, ਇਸ ਸਿਹਤ-ਸਮੱਸਿਆ ਨਾਲ ਇੱਕ ਹੋਰ ਬੱਚਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ।

ਭਵਿੱਖ ਦੀਆਂ ਗਰਭ-ਅਵਸਥਾਵਾਂ ਬਾਰੇ ਚਰਚਾ ਕਰਨ ਲਈ ਤੁਹਾਨੂੰ ਇੱਕ ਜੈਨੇਟਿਕ ਕੌਂਸਲਰ ਜਾਂ ਕਲੀਨਿਕਲ ਜੈਨੇਟਿਸਿਸਟ ਕੋਲ ਭੇਜਿਆ ਜਾਵੇਗਾ।

ਹੋਰ ਜਾਣਕਾਰੀ

(ਏ.ਆਰ.ਸੀ.) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਸਕ੍ਰੀਨਿੰਗ ਅਤੇ ਡਾਇਗਨੋਸਿਜ਼ ਅਤੇ ਗਰਭ ਅਵਸਥਾ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਫ਼ੈਸਲੇ ਲੈਣ ਵਾਲੇ ਲੋਕਾਂ ਦੀ ਸਹਾਇਤਾ ਕਰਦੀ ਹੈ।

(ਸੈਂਡਜ਼) ਇੱਕ ਰਾਸ਼ਟਰੀ ਚੈਰਿਟੀ ਹੈ ਜੋ ਬੱਚੇ ਦੀ ਮੌਤ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੀ ਸਹਾਇਤਾ ਕਰਦੀ ਹੈ।

ਇੱਕ ਰਾਸ਼ਟਰੀ ਚੈਰਿਟੀ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਗੰਭੀਰ ਰੂਪ ਵਿੱਚ ਬਿਮਾਰ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਇਕੱਠੇ ਬਿਤਾਏ ਹਰ ਪਲ ਦਾ ਵੱਧ ਤੋਂ ਵੱਧ ਲਾਭ ਲੈ ਸਕਣ, ਭਾਵੇਂ ਉਹ ਸਾਲ, ਮਹੀਨੇ ਜਾਂ ਸਿਰਫ਼ ਘੰਟਿਆਂ ਦਾ ਸਮਾਂ ਕਿਉਂ ਨਾ ਹੋਵੇ।

ਉਨ੍ਹਾਂ ਮਾਪਿਆਂ ਲਈ ਜਾਣਕਾਰੀ ਉਪਲਬਧ ਹੈ ਜਿਨ੍ਹਾਂ ਨੂੰ ਕੋਰੀਓਨਿਕ ਵਿਲਸ ਸੈਂਪਲਿੰਗ (ਸੀ.ਵੀ.ਐੱਸ.) ਜਾਂ  ਐਮਨੀਓਸੈਂਟੇਸਿਸ ਡਾਇਗਨੌਸਿਟਿਕ ਟੈਸਟ ਦੀ ਪੇਸ਼ਕਸ਼ ਕੀਤੀ ਜਾਂਦੀ ਹੈ